ਸੁਪਰੀਮ ਸਿੱਖ ਸੁਸਾਇਟੀ ਦੇ ਮੁੱਖ ਬੁਲਾਰੇ ਭਾਈ ਦਲਜੀਤ ਸਿੰਘ ਨੇ ਮੀਡੀਆ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਟਾਕਾਨੀਨੀ ਗੁਰੂ ਘਰ (ਗੁਰਦੁਆਰਾ ਸ੍ਰੀ ਕਲਗੀਧਰ ਸਾਹਿਬ ,ਟਾਕਾਨੀਨੀ) ਨੂੰ ਸਰਕਾਰ ਵੱਲੋਂ ਜਰੂਰੀ ਸੇਵਾਵਾਂ ਵਿੱਚ ਲੈ ਲਿਆ ਗਿਆ ਹੈ । ਇਸ ਵਿੱਚ ਗੁਰੂ ਘਰ ਦੀ ਪਰਬੰਧਕ ਕਮੇਟੀ ਵੱਲੋਂ ਠੋਸ ਭੋਜਨ ਲੋੜਵੰਦਾਂ ਵਿੱਚ ਵੰਡਿਆਂ ਜਾਵੇਗਾ । ਇੱਥੇ ਜਿਕਰਯੋਗ ਹੈ ਕਿ ਇਸ ਸਮੇਂ ਦੌਰਾਨ ਸਿਰਫ ਰਜਿਸਟਰਡ ਹੋਏ ਸੇਵਾਦਾਰ ਹੀ ਸੇਵਾਵਾਂ ਦੇ ਸਕਣਗੇ । ਜਿਹਨਾਂ ਦਾ ਕੰਮ ਪੂਰੇ ਨਿਯਮਾਂ ਨੂੰ ਪਾਲਣ ਕਰਦੇ ਹੋਏ ਭੋਜਨ ਨੂੰ ਜਰੂਰਤਮੰਦਾਂ ਤੱਕ ਪਹੁੰਚਦਾ ਕਰਨਾ ਹੋਵੇਗਾ । ਇਸ ਸਮੇਂ ਦੌਰਾਨ ਗੁਰੂ ਘਰ ਦੇ ਦਰਬਾਰ ਹਾਲ ਵਿੱਚ ਅਤੇ ਲੰਗਰ ਵਿੱਚ ਆਮ ਸੰਗਤ ਦੇ ਦਾਖਲੇ ਉੱਤੇ ਪਹਿਲਾ ਦੀ ਤਰਾਂ ਹੀ ਸਰਕਾਰੀ ਪਾਬੰਦੀ ਆਇਦ ਰਹੇਗੀ । ਸਿਰਫ ਰਜਿਸਟਰਡ ਵਲੰਟੀਅਰ ਹੀ ਇਸ ਮੌਕੇ ਗੁਰੂ ਘਰ ਵੱਲੋਂ ਦਿੱਤੀਆਂ ਜਾਣ ਵਾਲੀਆਂ ਸੇਵਾਵਾਂ ਲਈ ਹਾਜਿਰ ਹੋ ਸਕਦੇ ਹਨ । ਇੱਥੇ ਜਿਕਰਯੋਗ ਹੈ ਕਿ ਟਾਕਾਨੀਨੀ ਗੁਰੂ ਘਰ ਦਾ ਪਰਬੰਧ ਦੇਖਣ ਵਾਲੀ ਸੰਸਥਾਂ ਏਸ਼ੀਅਨ ਮੂਲ ਦੀ ਪਹਿਲੀ ਧਾਰਮਿਕ ਸੰਸਥਾਂ ਬਣੀ ਹੈ । ਜਿਸਨੂੰ ਇਸ ਔਖੀ ਘੜੀ ਵਿੱਚ ਦੇਸ਼ ਦੀ ਸਰਕਾਰ ਵੱਲੋਂ ਅਹਿਮ ਜਿੰਮੇਵਾਰੀ ਦਿੱਤੀ ਗਈ ਹੈ ।