ਸੁਪਰੀਮ ਸਿੱਖ ਸੁਸਾਇਟੀ ਨਿਊਜੀਲੈਡ
ਆਮ ਆਦਮੀ ਪਾਰਟੀ ਬਹਿਬਲ ਕਲਾਂ ਵਾਲੀ ਗਲਤੀ ਨਾ ਦੁਹਰਾਏ
ਅੱਜ ਐਤਵਾਰ ਦੀਵਾਨਾਂ ਚ ਸ਼ਾਮਿਲ ਹਜਾਰਾਂ ਦੀ ਗਿਣਤੀ ਚ ਸੰਗਤ ਨੇ ਜੈਕਾਰੇ ਦੇ ਰੂਪ ਚ ਆਮ ਆਦਮੀ ਪਾਰਟੀ ਜਿਸਨੂੰ ਤਾਕਤ ਚ ਆਉਣ ਸਮੇ ਵਿਦੇਸ਼ਾਂ ਤੋ ਵੱਡੀ ਗਿਣਤੀ ਚ ਸਹਿਯੋਗ ਮਿਲਿਆ ਸੀ ਨੂੰ ਅਪੀਲ ਕੀਤੀ ਹੈ ਕੇ ਪੰਜਾਬ ਚ ਕਿਸੇ ਦਾ ਵੀ ਨਜਾਇਜ ਮੁਕਾਬਲਾ ਜਾਂ ਖੂਨ ਪੀਣ ਦੀ ਗਲਤੀ ਨਾਂ ਕਰੇ । ਕੋਈ ਵੀ ਗ੍ਰਿਫਤਾਰੀ ਕਨੂੰਨੀ ਪ੍ਰਕਿਰਿਆ ਰਾਹੀ ਕੀਤੀ ਜਾਵੇ ਨਾਂ ਕੇ ਦਹਿਸ਼ਤ ਦਾ ਮਹੌਲ ਉਲੀਕਿਆ ਜਾਵੇ । ਵਿਦੇਸ਼ਾ ਚ ਵਸਦੇ ਸਿੱਖ ਇਸ ਸਮੇ ਪੰਜਾਬ ਚ ਹੋ ਰਹੀ ਸਿੱਖਾਂ ਦੀ ਫੜੋ ਫੜਾਈ ਤੋ ਪ੍ਰੇਸ਼ਾਨ ਹਨ । ਅੱਜ ਟਾਕਾਨਿਨੀ ਗੁਰੂ ਘਰ ਚ ਹਜਾਰਾਂ ਸੰਗਤਾਂ ਨੇ ਮਤਾ ਪਾਸ ਕਰਕੇ ਇਸ ਸਬੰਧੀ ਸਰਕਾਰ ਨੂੰ ਅਪੀਲ ਕੀਤੀ ।ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਨੂੰ ਵੀ ਚੁੱਪ ਤੋੜ ਕੇ ਦਖਲ ਦੇਣ ਲਈ ਕਿਹਾ ਹੈ ।
ਸੁਪਰੀਮ ਸਿੱਖ ਸੁਸਾਇਟੀ ਨਿਊਜੀਲੈਡ