*ਨਿਊਜੀਲੈਂਡ ਦੀਆ ਸਾਰੀਆ ਧਾਰਮਿਕ ਸੰਸਥਾਵਾ ਅਤੇ ਗੁਰੂ ਘਰਾ ਨੇ ਸਰਬਸੰਮਤੀ ਨਾਲ ਨਿਊਜੀਲੈਂਡ ਸੈਂਟਰਲ ਸਿੱਖ ਐਸੋਸੀਏਸ਼ਨ ਬਣਾਉਣਾ ਬੇਹੱਦ ਸਲਾਘਾਯੋਗ। ਨਿਊਜੀਲੈਂਡ ਦੀਆਂ ਸਾਰੀਆਂ ਧਾਰਮਿਕ ਸੰਸਥਾਵਾਂ, ਗੁਰੂ ਘਰਾਂ, ਬੀਬੀਆਂ ਦੀ ਸੰਸਥਾਵਾਂ ਅਤੇ ਨਵੀ ਪਨੀਰੀ ਵਲੋ ਮਿਲ ਕੇ ਜੋ ਸਾਝਾਂ ਪਲੇਟਫਾਰਮ “ਨਿਊਜੀਲੈਂਡ ਸੈਂਟਰਲ ਸਿੱਖ ਐਸੋਸੀਏਸ਼ਨ” ਬਣਾਇਆ ਗਿਆ ਹੈ “ ਇਸ ਲਈ ਨਿਊਜੀਲੈਡ ਦੀ ਸਿੱਖ ਕੌਮ ਵਧਾਈ ਦੀ ਪਾਤਰ ਹੈ । ਇਸ ਫੈਸਲੇ ਰਾਹੀਂ ਉਹਨਾਂ ਨੇ ਸਮੁੱਚੇ ਵਿਸ਼ਵ ਵਿੱਚ ਵੱਸਦੀ ਸਿੱਖ ਕੌਮ ਸਾਹਮਣੇ ਉਦਾਹਰਨ ਪੇਸ਼ ਕੀਤੀ ਹੈ । ਇਸ ਲਈ ਉਹ ਵਧਾਈ ਦੇ ਪਾਤਰ ਹਨ , ਇਸਤੋਂ ਇਲਾਵਾਂ ਨਿਊਜੀਲੈਂਡ ਦੇ ਸਮੂਹ ਗੁਰੂ ਘਰਾਂ ਦੀਆਂ ਪ੍ਰਬੰਧਕ ਕਮੇਟੀਆਂ ਵੀ ਸ਼ਾਬਾਸ਼ ਦੀਆਂ ਹੱਕਦਾਰ ਹਨ, ਜਿਹਨਾਂ ਚੌਧਰ ਨਾਲੋਂ ਸਿੱਖ ਕੌਮ ਨੂੰ ਪ੍ਰਥਮ ਸਮਝਦਿਆਂ ਨਿੱਜੀ ਹਊਮੇ ਤੋਂ ਉੱਪਰ ਉੱਠਕੇ ਸਰਬਸੰਮਤੀ ਨਾਲ ਆਪਣੀ ਕਾਰਜਕਾਰਨੀ ਦੀ ਚੋਣ ਕੀਤੀ । ਇਸ ਸਾਰੀ ਰੂਪ ਰੇਖਾ ਨੂੰ ਉਲੀਕਣ ਵਾਲੇ ਤੇ ਇਸ ਸੰਕਲਪ ਦਾ ਸੁਪਨਾ ਦੇਖਣ ਵਾਲੇ ਭਾਈ ਦਲਜੀਤ ਸਿੰਘ ਨੂੰ ਹੀ ਉਕਤ ਸੰਸਥਾ ਦੇ ਮੁੱਖ ਸੇਵਾਦਾਰ ਦੀ ਜਿੰਮੇਵਾਰੀ ਸੌਂਪੀ ਗਈ ਹੈ, ਅਸੀਂ ਉਹਨਾਂ ਤੋਂ ਉਮੀਦ ਕਰਦੇ ਹਾਂ ਕਿ ਉਹ ਨਿਊਜੀਲੈਂਡ ਦੇ ਸਮੁੱਚੇ ਸਿੱਖ ਸੰਗਤ ਨੂੰ ਇੱਕਜੁੱਟ ਹੀ ਨਹੀਂ ਕਰਨਗੇ, ਸਗੋਂ ਸਮੁੱਚੇ ਸੰਸਾਰ ਦੀਆਂ ਸਿੱਖ ਸੰਸਥਾਵਾਂ ਲਈ ਉਦਾਹਰਨ ਵੀ ਬਣਨਗੇ ਕਿਉਕੇ ਇਹ ਡਿਊਟੀ ਉਹਨਾਂ ਦੀ ਸ੍ਰੀ ਅਕਾਲ ਤਖਤ ਸਾਹਿਬ ਵਲੋ ਹੀ ਲਾਈ ਗਈ ਸੀ ਜਿਸ ਨੂੰ ਉਹਨਾਂ ਨਿਭਾਇਆ ਹੈ । ਜਿਸ ਕਿਸਮ ਦੀ ਉਦਾਹਰਨ ਕੋਵਿਡ ਬਿਮਾਰੀ ਦੌਰਾਨ ਨਿਊਜੀਲੈਡ ਦੇ ਸਿੱਖਾਂ ਨੇ ਸਥਾਪਿਤ ਕੀਤੀ। ਹੁਣ ਸਿੱਖ ਸੰਗਤ ਦੀ ਬੇਹਤਰੀ ਲਈ ਉਸਤੋਂ ਵੀ ਵਧੇਰੇ ਕਾਰਜਕੁਸ਼ਲਤਾ ਨਾਲ ਕੰਮ ਕਰ ਸਕੇਗੀ ਇੱਕ ਵਾਰ ਫੇਰ ਸਮੁੱਚੀ ਨਵੀਂ ਚੁਣੀ ਕਾਰਜਕਾਰਨੀ ਤੇ ਨਿਊਜੀਲੈਂਡ ਦੀ ਸਿੱਖ ਸੰਗਤ ਨੂੰ ਆਪਣੀ ਕੌਮੀ ਸੰਸਥਾ ਨਿਊਜੀਲੈਂਡ ਸੈਂਟਰਲ ਸਿੱਖ ਐਸੋਸੀਏਸ਼ਨ ਦੀ ਸਥਾਪਨਾ ਤੇ ਸ੍ਰੀ ਅਕਾਲ ਤਖਤ ਸਾਹਿਬ ਵਲੋ ਬਹੁਤ ਬਹੁਤ ਵਧਾਈ ।ਸਾਰੇ ਸੇਵਾਦਾਰਾਂ ਅਤੇ ਮੈਬਰਾਂ ਨੂੰ ਇਸੇ ਤਰਾਂ ਪਿਆਰ ਨਾਲ ਮਿਲ ਜੁਲ ਕੇ ਕੰਮ ਕਰਨ ਲਈ ਅਕਾਲ ਪੁਰਖ ਬਲ ਬਖਸ਼ੇ ।
25 Gurdwaras and various other organisations unified into one central representative organisation.
The first general meeting of the New Zealand Central Sikh Association was held today Sunday, 18th September 2022 at the Takanini Sikh Library. Daljit Singh has been unanimously elected as the first President.
The first Executive Committee
President Daljit Singh
Chairman Pirthipal Singh Basra
Vice President Gurinder Singh Shadipur
Secretary General Karamjit Singh Talwar
Assistant Secretary Malkiat Singh Sahota
Treasurer Manjit Singh Batth
Assistant Treasurer Jatinder Kaur
Auditor Ranbir Singh Sandhu
Spokesperson Ranvir Singh Lali
Woman’s Welfare Jit Kaur
IT Coordinator Navtej Singh Randhawa
Immigration Paramjit Singh Wellington
September 18, 2022, will be remembered as one of the most important days in the history of Sikhs in New Zealand as 25 Sikh Temples, Sikh Organisations working for various social causes and Sikh Sports Clubs jointly formed New Zealand Central Sikh Association Inc (NZCSA). It was one of the largest meetings of its kind, with representatives from almost every city or town where Sikhs live and work. They were present at the meeting, either in person or virtually. The Association has 5000 Finance Members.
-Daljit Singh, Founder-President, New Zealand Central Sikh Association