ਕਮਿਊਨਟੀ ਨੋਟਿਸ:
1. ਗੁਰੂ ਘਰ ਚ ਹੋਣ ਵਾਲੇ ਸਮਾਗਮਾਂ ਚ ਗਿਣਤੀ ਘਟਾ ਕੇ ਸਿਰਫ 100 ਕਰ ਦਿੱਤੀ ਗਈ ਹੈ ਇਸ ਲਈ ਕੀਰਤਨ ਅਤੇ ਲੰਗਰ ਲਗਾਤਾਰ ਜਾਰੀ ਰਹੇਗਾ ।
2. ਐਤਵਾਰ ਨੂੰ ਸੰਗਤ ਦਰਸਣਾਂ ਲਈ ਰੋਜਾਨਾ ਦੀ ਤਰਾਂ ਆ ਸਕਦੀ ਹੈ ਪਰ ਦਰਸਨ ਕਰਨ ਉਪਰੰਤ 100 ਤੋ ਵੱਧ ਨਹੀ ਬੈਠਣਗੇ ਅਤੇ ਲੰਗਰ ਚਲਦਾ ਰਹੇਗਾ ਅਤੇ ਸਾਰਾ ਦਿਨ ਛਕਾਇਆ ਜਾਵੇਗਾ ।
3. ਸਿੱਖ ਹੈਰੀਟੇਜ ਸਕੂਲ ਅਜੇ ਦੋ ਹਫਤੇ ਲਈ ਬੰਦ ਕੀਤਾ ਜਾਂਦਾ ਹੈ ਬਾਕੀ ਦੁਬਾਰਾ ਦੱਸਿਆ ਜਾਵੇਗਾ ਸੋ ਇਸ ਹਫਤੇ ਸਕੂਲ ਨਹੀ ਲੱਗੇਗਾ ।
4. ਪਿਛਲੇ 14 ਦਿਨ ਤੋ ਵਿਦੇਸ਼ ਤੋ ਆਏ ਕਿਸੇ ਵੀ ਯਾਤਰੀ ਨੂੰ ਘਰ ਅਰਾਮ ਕਰਨ ਦੀ ਸਲਾਹ ਦਿੱਤੀ ਜਾਂਦੀ ਹੈ ।
5. ਅਗਲੇ ਨੋਟਿਸ ਤੱਕ ਗੁਰੂ ਘਰ ਵਿੱਚ ਦੇਗ ਜਾਂ ਕੋਈ ਵੀ ਪਕਵਾਨ ਬਾਹਰੋ ਬਣਾ ਕੇ ਨਾ ਲਿਆਦਾਂ ਜਾਵੇ ।
6. ਆਪਣੇ ਪਰਿਵਾਰ ਅਤੇ ਬੱਚਿਆਂ ਦਾ ਖਿਆਲ ਰੱਖੋ ਅਤੇ ਬਾਹਰੀ ਖਾਣੇ ਖਾਣ ਤੋ ਗੁਰੇਜ ਕੀਤਾ ਜਾਵੇ ।
7. ਸੁੱਕੀ ਖੰਗ/ਸਾਹ ਦੀ ਤਕਲੀਫ ਜਾਂ ਬੁਖਾਰ ਹੋਣ ਤੇ ਹੈਲਥ ਲਾਈਨ ਤੇ ਰਾਬਤਾ ਕਾਇਮ ਕਰੋ ਜੀ ।
8. ਜਗਤ ਜਲੰਦਾ ਰੱਖ ਲੈ ਆਪਣੀ ਕਿਰਪਾ ਧਾਰ ਵੱਧ ਤੋ ਵੱਧ ਬਾਣੀ ਦਾ ਸਹਾਰਾ ਲਵੋ ਜੀ ।
9. ਲੋੜ ਪੈਣ ਤੇ ਬਾਕੀਆਂ ਦੀ ਮਦਦ ਕਰੋ ਅਤੇ ਕਿਸੇ ਵੀ ਲੋੜ ਵੇਲੇ ਗੁਰੂ ਘਰ ਦੇ ਦਰਵਾਜੇ ਖੁੱਲੇ ਹਨ ਜੀ ।
ਧੰਨਵਾਦ
ਸੁਪਰੀਮ ਸਿੱਖ ਸੁਸਾਇਟੀ ਨਿਊਜੀਲੈਡ